ਕੁੱਝ ਵੀ ਹੋਵੇ ਹਾਲਾਤ ਇਹ ਸਭ ਕੁੱਝ ਸਹੀ ਕਰਦੇ
ਹਿੱਕ ਤੇ ਗੋਲੀ ਖਾਣ ਨੂੰ ਵੀ ਜੋ ਨਹੀਂ ਡਰਦੇ
ਬੰਨ੍ਹ ਕੇ ਕਫ਼ਨ ਸਿਰਾਂ ਨੂੰ ਮੁਸੀਬਤਾਂ ਅੱਗੇ ਖੜਦੇ
ਸਲਾਮ ਹੈ ਉਹਨਾਂ ਵੀਰਾਂ ਨੂੰ ਜੋ ਸਾਡੀ ਰਾਖੀ ਕਰਦੇ
ਹੋਏ ਹਰ ਇੱਕ ਵਾਰ ਨੂੰ ਤਾਰੋ – ਤਾਰ ਕਰਦੇ
ਫੜ ਕੇ ਦੁਸ਼ਮਣ ਨੂੰ ਸਰਹੱਦੋਂ ਬਾਹਰ ਕਰਦੇ
ਗੁਲਾਮੀ ਦੀ ਜ਼ੰਜ਼ੀਰਾਂ ਨੂੰ ਤੋੜ ਆਜ਼ਾਦ ਕਰਦੇ
ਸਲਾਮ ਹੈ ਉਹਨਾਂ ਵੀਰਾਂ ਨੂੰ ਜੋ ਸਾਡੀ ਰਾਖੀ ਕਰਦੇ
ਵਾਰ ਦਿੰਦੇ ਤਨ ਮਨ ਜਾਨ ਕੁਰਬਾਨ ਕਰਦੇ
ਹੋਏ ਜੋ ਸ਼ਹੀਦ ਅੱਜ ਵੀ ਦਿਲਾਂ ਵਿੱਚ ਰਾਜ ਕਰਦੇ
ਆਪਣਿਆਂ ਤੋਂ ਨੇ ਦੂਰ ਜੋ ਸਭ ਦੇ ਨਾਲ ਖੜਦੇ
ਸਲਾਮ ਹੈ ਉਹਨਾਂ ਵੀਰਾਂ ਨੂੰ ਜੋ ਸਾਡੀ ਰਾਖੀ ਕਰਦੇ
Written – Satinder Singh
Treasure of words