ਹਾਂ ਜੀ ਮੈਂ ਕਿਸਾਨ ਆ

ਹਾਂ ਜੀ ਮੈਂ ਕਿਸਾਨ ਆ
ਕਿਰਸਾਣੀ ਮੇਰਾ ਇਮਾਨ ਆ
ਆਪਣੀ ਹੱਥੀਂ ਕਰਕੇ ਖਾਈਦਾ
ਖੇਤੀ ਹੀ ਸਾਡੀ ਪਹਿਚਾਣ ਆ
ਹਾਂ ਜੀ ਮੈਂ ਕਿਸਾਨ ਆ
ਕਿਰਸਾਣੀ ਮੇਰਾ ਈਮਾਨ ਆ

ਫ਼ਸਲਾਂ ਹੀ ਸਾਡੇ ਪੁੱਤ ਨੇ
ਇਹੀ ਦੁੱਖ ਸੁੱਖ ਨੇ
ਸਾਡੀਆਂ ਫ਼ਰਿਆਦਾਂ ਉਸ ਰੱਬ ਤਾਈਂ
ਮਿਟਾਉਂਦੇ ਸਭਨਾਂ ਦੀ ਭੁੱਖ ਨੇ
ਮਿੱਟੀ ਦੇ ਨਾਲ ਮਿੱਟੀ ਹੋਈ ਦਾ
ਕਰਜ਼ਾ ਲੈ ਲਵੇ ਸਾਡੀ ਜਾਨ ਆ
ਹਾਂ ਜੀ ਮੈਂ ਕਿਸਾਨ ਆ
ਕਿਰਸਾਣੀ ਮੇਰਾ ਈਮਾਨ ਆ

ਖੇਤਾਂ ਵਿੱਚ ਹੀ ਰਹਿੰਦੇ ਆ
ਗੜਾਂ ਦੀ ਮਾਰ ਵੀ ਸਹਿੰਦੇ ਆ
ਜੋ ਦੇਵੇ ਨਾ ਸਹੀ ਮੁੱਲ ਫ਼ਸਲਾਂ ਦੇ
ਓਹਨੂੰ ਮਾੜੀ ਸਰਕਾਰ ਹੀ ਕਹਿੰਦੇ ਆ
ਆਪਣੇ ਹੱਕਾਂ ਲਈ ਲੜਨਾ ਏ
ਇਹੀ ਹਰ ਕਿਰਤੀ ਦਾ ਐਲਾਨ ਆ
ਹਾਂ ਜੀ ਮੈਂ ਕਿਸਾਨ ਆ
ਕਿਰਸਾਣੀ ਮੇਰਾ ਈਮਾਨ ਆ

ਮੈਂ ਇੱਕ ਬੇਨਤੀ ਸਭ ਨੂੰ ਕਰਦਾ ਹਾਂ
ਮੈਂ ਕਿਸਾਨ ਜੋ ਅਨਾਜ ਪੈਦਾ ਕਰਦਾ ਆ
ਐਵੇਂ ਸੁਟਿਆ ਨਾ ਕਰੋ ਖਾਣਾ ਕਦੇ
ਮੈਂ ਦਾਣੇ ਦਾ ਮੁੱਲ ਮੌਤ ਨਾਲ ਅਦਾ ਕਰਦਾ ਆ
ਧੀਮਾਨ ਤੂੰ ਹੀ ਦੱਸ ਹਾਲਾਤ ਮੇਰੇ
ਕਿੰਨਾ ਕਰਜ਼ੇ ਚ ਫਸ ਚੁੱਕਿਆ ਕਿਸਾਨ ਆ
ਹਾਂ ਜੀ ਮੈਂ ਕਿਸਾਨ ਆ
ਕਿਰਸਾਣੀ ਹੀ ਮੇਰਾ ਈਮਾਨ ਆ

Written By Manoj Kumar (Founder of Treasure Of Words)

Leave a Reply

Your email address will not be published. Required fields are marked *